Sunday, December 29, 2019
100 ਗ੍ਰਾਮ ਹੈਰੋਇਨ ਸਮੇਤ ਦੋ ਦੋਸ਼ੀ ਕਾਬੂ ਸ਼੍ਰੀਮਤੀ ਅਲਕਾ ਮੀਨਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਸਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ਾ ਮੁਤਾਬਿਕ ਨਸ਼ਾਂ ਸਮੱਗਲਰਾਂ ਖਿਲਾਫ ਵਿੰਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਵਜੀਰ ਸਿੰਘ ਪੀ.ਪੀ.ਐਸ. ਕਪਤਾਨ ਪੁਲਿਸ ਜਾਂਚ ਅਤੇ ਸ਼੍ਰੀ ਹਰਜੀਤ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ ਜਾਂਚ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ਾ ਮੁਤਾਬਿਕ ਸੀ.ਆਈ.ਏ. ਸਟਾਫ ਨਵਾਂਸ਼ਹਿਰ ਦੀ ਪੁਲਿਸ ਪਾਰਟੀ ਵੱਲੋਂ ਇਕ ਵਿਅਕਤੀ ਅਤੇ ਇਕ ਔਰਤ ਨੂੰ 100 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਜਿਸਦੀ ਅੰਤਰਰਾਸ਼ਟਰੀ ਕੀਮਤ 50 ਲੱਖ ਰੁਪਏ ਹੈ। ਇਸ ਸਬੰਧ ਵਿਚ ਸ਼੍ਰੀਮਤੀ ਅਲਕਾ ਮੀਨਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਂਿਸੰਘ ਨਗਰ ਜੀ ਵੱਲੋਂ ਜਾਰੀ ਪ੍ਰੈਸ ਨੋਟ ਵਿਚ ਉਹਨਾਂ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੰਸਪੈਕਟਰ ਅਜੀਤਪਾਲ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਨਵਾਂਸ਼ਹਿਰ ਦੀ ਯੋਗ ਅਗਵਾਈ ਹੇਠ ਏ.ਐਸ.ਆਈ. ਸੁਰਿੰਦਰ ਸਿੰਘ ਅਤੇ ਏ.ਐਸ.ਆਈ. ਸਤਨਾਮ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਬਾ-ਹੱਦ ਰਾਹੋਂ ਤੋਂ ਧਰਮਕੋਟ ਰੋਡ ਤੋਂ ਨਵਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਮਕਾਨ ਨੰਬਰ 4721ਫ਼3, ਗਲੀ ਨੰਬਰ 6, ਨਿਊ ਸ਼ਿਮਲਾਪੁਰੀ, ਲੁਧਿਆਣਾ ਥਾਣਾ ਸ਼ਿਮਲਾਪੁਰੀ ਜਿਲ੍ਹਾ ਲੁਧਿਆਣਾ ਹਾਲ ਵਾਸੀ ਭੱਟੀ ਕੰਪਲੈਕਸ ਬੈਕ ਸਾਈਡ ਐਸ.ਬੀ.ਆਈ. ਬੈਂਕ ਰੋਲਵੇ ਰੋਡ ਰਾਹੋਂ ਥਾਣਾ ਰਾਹੋਂ ਅਤੇ ਬਲਪ੍ਰੀਤ ਕੌਰ ਪੁੱਤਰੀ ਦਿਲਾਵਰ ਸਿੰਘ ਵਾਸੀ ਮੱਲਪੁਰ ਮਹਿਰਮਪੁਰ ਥਾਣਾ ਰਾਹੋਂ ਜਿਲ੍ਹਾ ਸ਼.ਭ.ਸ.ਨਗਰ ਹਾਲ ਵਾਸੀ ਭੱਟੀ ਕੰਪਲੈਕਸ ਬੈਕ ਸਾਈਡ ਐਸ.ਬੀ.ਆਈ. ਬੈਂਕ ਰੋਲਵੇ ਰੋਡ ਰਾਹੋਂ ਥਾਣਾ ਰਾਹੋਂ ਨੂੰ ਕਾਰ ਮਾਰਕਾ ਫੋਰਡ ਫੀਗੋ ਨੰਬਰ ਧਲ਼ 12 ਛਭ 0249 ਸਮੇਤ ਕਾਬੂ ਕੀਤਾ। ਜਿਸ ਤੇ ਸ਼੍ਰੀ ਹਰਜੀਤ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ ਜਾਂਚ ਸ਼ਹੀਦ ਭਗਤ ਸਿੰਘ ਨਗਰ ਜੀ ਦੀ ਹਾਜਰੀ ਵਿਚ ਨਵਦੀਪ ਸਿੰਘ ਅਤੇ ਬਲਪ੍ਰੀਤ ਕੌਰ ਦੀ ਤਲਾਸ਼ੀ ਕਰਨ ਤੇ ਇਹਨਾਂ ਪਾਸੋਂ ਕ੍ਰਮਵਾਰ 60 ਗ੍ਰਾਮ ਅਤੇ 40 ਗ੍ਰਾਮ ਹੈਰੋਇਨ ਕੁੱਲ 100 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਜਿਸ ਤੇ ਨਵਦੀਪ ਸਿੰਘ ਅਤੇ ਬਲਪ੍ਰੀਤ ਕੌਰ ਉਕਤਾ ਦੇ ਖਿਲਾਫ ਮੁਕੱਦਮਾ ਨੰਬਰ 172 ਮਿਤੀ 28-12-2019 ਜੁਰਮ 21-61-1985 ਂਧਖ਼ਫਸ਼ ਐਕਟ ਥਾਣਾ ਰਾਹੋਂ ਦਰਜ ਰਜਿਸਟਰ ਕਰਕੇ ਉਕਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁੱਢਲੀ ਪੁੱਛਗਿਛ ਦੌਰਾਨ ਦੋਸ਼ੀ ਨਵਦੀਪ ਸਿੰਘ ਅਤੇ ਬਲਪ੍ਰੀਤ ਕੌਰ ਨੇ ਦੱਸਿਆ ਹੈ ਕਿ ਉਹਨਾਂ ਪਾਸੋਂ ਜੋ 100 ਗਰਾਮ ਹੈਰੋਇਨ ਬ੍ਰਾਮਦ ਹੋਈ ਹੈ, ਇਹ ਹੈਰੋਇਨ ਉਹ ਦਿੱਲੀ ਤੋਂ ਇਕ ਵਿਦੇਸ਼ੀ ਨਾਗਰਿਕ ਤੋਂ ਲੈ ਕੇ ਆਏ ਸਨ। ਦੋਸ਼ੀ ਨਵਦੀਪ ਸਿੰਘ ਪਰ ਥਾਣਾ ਰਾਹੋਂ ਵਿਖੇ ਪਹਿਲਾਂ ਵੀ ਂਧਫਸ਼ ਐਕਟ ਤਹਿਤ ਮੁਕੱਦਮਾ ਦਰਜ ਰਜਿਸਟਰ ਹੈ ਜਿਸ ਵਿਚੋਂ ਇਹ ਜਮਾਨਤ ਪਰ ਰਿਹਾਅ ਹੋਇਆ ਸੀ।
Subscribe to:
Post Comments (Atom)

  
No comments:
Post a Comment