Tuesday, January 7, 2020

ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਅੱਜ ਸਥਾਨਕ *ਐੱਸ ਡੀ ਐਮ ਦਫ਼ਤਰ* ਕੰਪਲੈਕਸ ’ਚ ਸਥਿਤ ਸੇਵਾ ਕੇਂਦਰ ਦੀ ਸ਼ਾਮ ਅਚਨਚੇਤ ਚੈਕਿੰਗ ਕੀਤੀ ਅਤੇ ਵੱਖ-ਵੱਖ ਕਾਊਂਟਰਾਂ ’ਤੇ ਦਿੱਤੀਆਂ ਜਾ ਰਹੀਆਂ ਸੇਵਾਵਾਂ ਅਤੇ ਰਿਕਾਰਡ ਦੀ ਪੜਤਾਲ ਕੀਤੀ।ਉਨ੍ਹਾਂ ਇਸ ਮੌਕੇ ਸੇਵਾ ਕੇਂਦਰ ਦੇ ਜ਼ਿਲ੍ਹਾ ਇੰਚਾਰਜ ਸਰਬਜੀਤ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਕੰਮ ਲਈ ਆਪਣੀ ਅਰਜ਼ੀ ਲੈ ਕੇ ਸੇਵਾ ਕੇਂਦਰ ਆਉਣ ਵਾਲੇ ਪ੍ਰਾਰਥੀ ਨੂੰ ਦਿੱਤੀ ਜਾਣ ਵਾਲੀ ਸੇਵਾ, ਉਸ ਸਬੰਧੀ ਪਹਿਲਾਂ ਕਿਸੇ ਥਾਂ ਤੋਂ ਹੋਣ ਵਾਲੀ ਤਸਦੀਕ ਆਦਿ ਬਾਰੇ ਮੁਕੰਮਲ ਜਾਣਕਾਰੀ ਦਿੱਤੀ ਜਾਵੇ।ਡਿਪਟੀ ਕਮਿਸ਼ਨਰ ਨੇ ਪਿਛਲੇ ਦਿਨਾਂ ’ਚ ਅਸਲਾ ਲਾਇਸੰਸ ਨਵੀਨੀਕਰਣ ਮਾਮਲੇ ’ਚ ਕੁੱਝ ਪ੍ਰਾਰਥੀਆਂ ਨੂੰ ਸਬੰਧਤ ਤਹਿਸੀਲਦ ਦੇ ਤਹਿਸੀਲਦਾਰ ਨੂੰ ਅਸਲਾ ਦਿਖਾਉਣ ਦੀ ਪ੍ਰਕਿਰਿਆ ਸਬੰਧੀ ਜਾਣਕਾਰੀ ਨਾ ਹੋਣ ਕਾਰਨ ਆਈ ਮੁਸ਼ਕਿਲ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਲਈ ਸਬੰਧਤ ਖਿੜਕੀ ’ਤੇ ਬੈਠਾ ਅਪਰੇਟਰ ਇਸ ਗੱਲ ਨੂੰ ਯਕੀਨੀ ਬਣਾਵੇ ਕਿ ਅਸਲਾ ਲਾਇਸੰਸ ਨਵੀਨੀਕਰਣ ਮਾਮਲੇ ’ਚ ਸਬੰਧਤ ਪ੍ਰਾਰਥੀ ਨੂੰ ਤਹਿਸੀਲਦਾਰ ਤੋਂ ਅਸਲੇ ਦੀ ਪੜਤਾਲ ਕਰਵਾਉਣ ਬਾਰੇ ਸਪੱਸ਼ਟ ਦੱਸਿਆ ਜਾਵੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਜਿੱਥੇ ਪ੍ਰਾਰਥੀ ਦਾ ਬਿਨ੍ਹਾਂ ਵਜ੍ਹਾ ਗੇੜਾ ਬਚਦਾ ਹੈ ਉੱਥੇ ਸਮੇਂ ਸਿਰ ਤਹਿਸੀਲਦਾਰ ਤੋਂ ਅਸਲੇ ਦੀ ਪੜਤਾਲ ਹੋਣ ਨਾਲ ਉਸ ਦਾ ਕੰਮ ਵੀ ਸਮੇਂ ਸਿਰ ਹੋ ਜਾਵੇਗਾ।ਉਨ੍ਹਾਂ ਨੇ ਇਸ ਦੇ ਨਾਲ ਹੀ ਇੱਕ ਕਾਊਂਟਰ ’ਤੇ ਜ਼ਿਆਦਾ ਟੋਕਣ ਹੋਣ ਦੀ ਸੂਰਤ ’ਚ ਲੰਬਾ ਸਮਾਂ ਉਡੀਕ ਕਰਕੇ ਵਾਪਸ ਮੁੜਨ ਵਾਲੇ ਪ੍ਰਾਰਥੀ ਦਾ ਕ੍ਰਮ ਲੰਘ ਜਾਣ ’ਤੇ ਅਤੇ ਉਸ ਦੇ ਦੁਬਾਰਾ ਆਉਣ ’ਤੇ ਉਸ ਨੂੰ ਪਰਮ ਅਗੇਤ ਦੇਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ ਉਸ ਨੂੰ ਵਾਧੂ ਦੀ ਪ੍ਰੇਸ਼ਾਨੀ ਨਹੀਂ ਝੱਲਣੀ ਪਵੇਗੀ।ਡਿਪਟੀ ਕਮਿਸ਼ਨਰ ਨੇ ਜਿੱਥੇ ਸੇਵਾ ਕੇਂਦਰਾਂ ’ਚ ਆਉਣ ਵਾਲੇ ਪ੍ਰਾਰਥੀਆਂ ਨੂੰ ਉਸ ਵੱਲੋਂ ਮੰਗੀ ਜਾਂਦੀ ਸੇਵਾ ਸਬੰਧੀ ਪੂਰੀ ਜਾਣਕਾਰੀ ਦੇਣ ’ਤੇ ਜ਼ੋਰ ਦਿੱਤਾ ਉੱਥੇ ਸੀਨੀਅਰ ਸਿਟੀਜ਼ਨਜ਼ ਅਤੇ ਦਿਵਿਆਂਗਾਂ ਨੂੰ ਵੀ ਪਹਿਲ ਦੇਣ ਲਈ ਆਖਿਆ।

No comments:

Post a Comment

संयुक्ता किसान मोर्चा डी सी साहिब के माध्यम से पंजाब के मुख्यमंत्री को मांग पत्र सौपा। पठानकोट 17 जून दीपक भंडारी :- यूनाइटेड किसान मोर्चा पंजाब के निर्णय अनुसार किसान जत्थेबंदियों, जम्हूरी किसान सभा पंजाब, कीर्ति किसान यूनियन पंजाब, भारती किसान यूनियन, कुल हिंद किसान सभा सभर, बलवंत घोह, बलदेव राज भोआ श्री मुख्तियार के नेता सिंह, श्री केवल सिंह कांग, श्री सत्य देव सैनी ने आज किसानों की एक सभा का नेतृत्व किया, मोर्चा के निर्णय के अनुसार, उसी क्रम में, जिला पठानकोट के डी सी साहिब के माध्यम से पंजाब के मुख्यमंत्री को एक ज्ञापन सौंपा गया। नेताओं ने एक संयुक्त बयान में कहा कि हम, संयुक्त किसान मोर्चा से जुड़े पंजाब के 22 किसान संगठनों ने, पंजाब सरकार से किसानों की शिकायतों के तत्काल निवारण के लिए निम्नलिखित मांगों को तुरंत हल करने की मांग की। पंजाब सरकार द्वारा मक्का की खरीद की घोषणा को केंद्र द्वारा निर्धारित एमएसपी के अनुसार खरीद कर मंडियों में लागू किया जाना चाहिए। चारा, चारा प्रति एकड़ की तत्काल खरीद सुनिश्चित करना, 5 क्विंटल कोटा तय करना, चारे की खरीद सुनिश्चित करना और चारे की खरीद सुनिश्चित करना. गन्ना मिल के लिए किसानों को 900 करोड़ रुपये का पिछला ब्याज तत्काल भुगतान किया जाए। पंजाब के सभी इलाकों में सूई, पुलिया और एक्वाडक्ट्स को निकाल कर तुरंत चलाया जाए।