Saturday, February 29, 2020
ਵਿਧਾਇਕ ਅੰਗਦ ਸਿੰਘ ਵਲੋਂ ਨਵਾਂ ਸ਼ਹਿਰ ਚ 1.40 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤਪੰਜਾਬ ਦਾ ਚੌਥਾ ਬਜਟ ਹਰੇਕ ਵਰਗ ਲਈ ਸੰਭਾਵਨਾਵਾਂ ਭਰਪੂਰ ਕਰਾਰ ਦਿੱਤਾਨਵਾਂ ਸ਼ਹਿਰ, 29 ਫ਼ਰਵਰੀ-ਐਮ ਐਲ ਏ ਅੰਗਦ ਸਿੰਘ ਨੇ ਨਵਾਂ ਸ਼ਹਿਰ ਚ ਵਿਕਾਸ ਕਾਰਜਾਂ ਨੂੰ ਨਵਾਂ ਮੁਕਾਮ ਦਿੰਦਿਆਂ ਅੱਜ 1.40 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ। ਇਨ੍ਹਾਂ ਚ ਸਲੋਹ ਰੋਡ, ਚੰਡੀਗੜ੍ਹ ਰੋਡ ਨੇੜੇ ਸਿਲਵਰ ਲੀਫ਼ ਹੋਟਲ, ਬਕਰਖਾਨਾ ਰੋਡ ਤੇ ਫੋਕਲ ਪੁਆਇੰਟ ਗਾਰਡਨ ਕਲੋਨੀ ਸ਼ਾਮਿਲ ਹਨ।ਉਨ੍ਹਾਂ ਦੱਸਿਆ ਕਿ ਸਲੋਹ ਪਿੰਡ ਦੇ ਨਵਾਂ ਸ਼ਹਿਰ ਚ ਸ਼ਾਮਿਲ ਹੋਏ ਇਲਾਕੇ ਚ 30 ਲੱਖ, ਚੰਡੀਗੜ੍ਹ ਰੋਡ 42.70 ਲੱਖ ਦੇ ਅਤੇ ਬਕਰਖਾਨਾ ਰੋਡ ਤੇ ਫੋਕਲ ਪੁਆਇੰਟ ਗਾਰਡਨ ਕਲੋਨੀ ਚ 68 ਲੱਖ ਦੇ ਵਿਕਾਸ ਕਾਰਜਾਂ ਨੂੰ ਅੱਜ ਸ਼ੁਰੂ ਕਰਵਾਇਆ ਗਿਆ ਹੈ। ਵਿਧਾਇਕ ਅਨੁਸਾਰ ਇਨ੍ਹਾਂ ਵਿਕਾਸ ਕਾਰਜਾਂ ਚ ਗਲੀਆਂ ਅਤੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਸ਼ਾਮਿਲ ਹਨ, ਤਾਂ ਜੋ ਸ਼ਹਿਰ ਦੀ ਸਮੁੱਚੀ ਵਸੋਂ ਨੂੰ ਬੇਹਤਰੀਨ ਸੁਵਿਧਾਵਾਂ ਮਿੱਲ ਸਕਣ।ਉਨ੍ਹਾਂ ਨੇ ਨਗਰ ਕੌਂਸਲ ਪ੍ਰਧਾਨ ਲਲਿਤ ਮੋਹਨ ਪਾਠਕ ਅਤੇ ਇਨ੍ਹਾਂ ਇਲਾਕਿਆਂ ਨਾਲ ਜੁੜੇ ਕੌਂਸਲਰਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਵਿਕਾਸ ਕਾਰਜਾਂ ਨੂੰ ਪੂਰੀ ਨਿਗਰਾਨੀ ਹੇਠ ਕਰਵਾਉਣ ਤਾਂ ਜੋ ਪੂਰੇ ਮਿਆਰਾਂ ਮੁਤਾਬਕ ਕੰਮ ਹੋ ਸਕੇ।ਵਿਧਾਇਕ ਅੰਗਦ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਵਲੋਂ ਕਲ੍ਹ ਪੇਸ਼ ਕੀਤੇ ਚੌਥੇ ਬਜਟ ਨੂੰ ਰਾਜ ਦੇ ਸਮੂਹ ਵਰਗਾਂ ਲਈ ਸੰਭਾਵਨਾਵਾਂ ਭਰਪੂਰ ਕਰਾਰ ਦਿੰਦਿਆਂ ਕਿਹਾ ਕਿ ਇਹ ਬਜਟ ਹਰੇਕ ਵਰਗ ਲਈ ਖੁਸ਼ੀਆਂ ਲਿਆਇਆ ਹੈ।ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨੂੰ ਇਸ ਬਜਟ ਦੌਰਾਨ ਮਿਲੀ ਪ੍ਰਤੀਨਿਧਤਾ ਸਮੁੱਚੇ ਜ਼ਿਲ੍ਹੇ ਦੇ ਵਿਕਾਸ ਲਈ ਮੀਲ ਦਾ ਪੱਥਰ ਸਾਬਿਤ ਹੋਵੇਗੀ। ਉਨ੍ਹਾਂ ਕਿਹਾ ਕਿ ਨਵਾਂ ਸ਼ਹਿਰ ਚ ਸਕੂਲ ਦੀ ਮੁਸ਼ਕਿਲ ਨੂੰ ਹੱਲ ਕਰਨ ਲਈ ਨਵਾਂ ਬਲਾਕ, ਰਾਹੋਂ ਤੋਂ ਫਿਲੌਰ ਸੜਕ, ਬੰਗਾ ਤੋਂ ਸ਼੍ਰੀ ਆਨੰਦਪੁਰ ਸਾਹਿਬ ਗੁਰੂ ਤੇਗ਼ ਬਹਾਦੁਰ ਮਾਰਗ, ਬਲਾਚੌਰ ਚ ਉਦਯੋਗਿਕ ਸਿਖਲਾਈ ਸੰਸਥਾ ਅਤੇ ਖੇਤੀਬਾੜੀ ਕਾਲਜ ਜ਼ਿਲ੍ਹੇ ਦੀ ਆਸ ਤੋਂ ਵੀ ਵੱਧ ਕੇ ਹੈ।ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਵਲੋਂ ਜਿੱਥੇ ਰਾਜ ਦੀ ਵਿੱਤੀ ਸਥਿਤੀ ਨੂੰ ਸੁਧਾਰਿਆ ਗਿਆ ਹੈ ਉੱਥੇ ਹਰੇਕ ਵਾਅਦੇ ਨੂੰ ਪੂਰਾ ਕਰਨ ਦਾ ਯਤਨ ਵੀ ਕੀਤਾ ਜਾ ਰਿਹਾ ਹੈ।ਫੋਟੋ ਕੈਪਸ਼ਨ :ਵਿਧਾਇਕ ਅੰਗਦ ਸਿੰਘ ਸ਼ਨੀਵਾਰ ਨੂੰ ਨਵਾਂ ਸ਼ਹਿਰ ਚ ਵੱਖ ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਦੇ ਹੋਏ।
Subscribe to:
Post Comments (Atom)
  
  
No comments:
Post a Comment