Wednesday, March 4, 2020
ਆਈ ਟੀ ਆਈ ਤੇ ਖੇਤੀਬਾੜੀ ਕਾਲਜ ਤੋਂ ਬਾਅਦ ਬਲਾਚੌਰ ਨੂੰ ਮਿਲੇ ਦੋ ਹੋਰ ਤੋਹਫ਼ੇਸਤਿਗੁਰੂ ਬ੍ਰਹਮ ਸਾਗਰ ਮਹਾਰਾਜ ਭੂਰੀ ਵਾਲਿਆਂ ਦੁਆਰਾ ਮਾਲੇਵਾਲ ਸਥਾਪਿਤ ਸਰੋਵਰ ਨੂੰ ਵਿਰਾਸਤੀ ਮਹੱਤਵ ਵਜੋਂ ਸਾਂਭ-ਸੰਭਾਲ ਲਈ ਦੋ ਕਰੋੜ ਦੇ ਬਜਟ ਦਾ ਐਲਾਨਕਾਠਗੜ੍ਹ ਮਿਨੀ ਪੀ ਐਚ ਸੀ ਦਾ ਦਰਜਾ ਵਧਾ ਕੇ ਸੀ ਐਚ ਸੀ ਕਰਨ ਦਾ ਐਲਾਨਐਮ ਐਲ ਏ ਮੰਗੂਪੁਰ ਵੱਲੋਂ ਬਜਟ ’ਤੇ ਭਾਸ਼ਨ ਦੌਰਾਨ ਸਰਕਾਰ ਦਾ ਧੰਨਵਾਦਬਲਾਚੌਰ, 3 ਮਾਰਚ-ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਬਜਟ ਸੈਸ਼ਨ ਦੌਰਾਨ ਬਲਾਚੌਰ ਵਿਧਾਨ ਸਭਾ ਹਲਕੇ ਨੂੰ ਆਈ ਟੀ ਆਈ ਅਤੇ ਖੇਤੀਬਾੜੀ ਕਾਲਜ ਦੇ ਤੋਹਫ਼ੇ ਮਿਲਣ ਬਾਅਦ ਅੱਜ ਹੋਰ ਦੋ ਵੱਡੀਆਂ ਪ੍ਰਾਪਤੀਆਂ ਹੋਈਆਂ। ਬਲਾਚੌਰ ਦੇ ਵਿਧਾਇਕ ਚੌ. ਦਰਸ਼ਨ ਲਾਲ ਮੰਗੂਪੁਰ ਨੇ ਅੱਜ ਫ਼ੋਨ ’ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਵਿਧਾਨ ਸਭਾ ’ਚ ਹਲਕੇ ਦੇ ਪਿੰਡ ਮਾਲੇਵਾਲ ਕੰਢੀ ਵਿਖੇ ਸਤਿਗੁਰੂ ਬ੍ਰਹਮ ਸਾਗਰ ਜੀ ਮਹਾਰਾਜ ਵਾਲਿਆਂ ਦੁਆਰਾ ਸਥਾਪਿਤ ਸਰੋਵਰ ਦੇ ਵਿਰਾਸਤੀ ਮਹੱਤਵ ਨੂੰ ਮੁੱਖ ਰੱਖਦਿਆਂ ਇਸ ਦੀ ਸਾਂਭ-ਸੰਭਾਲ ਅਤੇ ਨਵੀਨੀਕਰਣ ਲਈ 2 ਕਰੋੜ ਰੁਪਏ ਦੀ ਰਾਸ਼ੀ ਰਾਖਵੀਂ ਕਰਨ ਬਾਰੇ ਕੀਤੇ ਮਹੱਤਵਪੂਰਣ ਐਲਾਨ ਕੀਤਾ ਗਿਆ। ਵਿਧਾਇਕ ਚੌ. ਮੰਗੂਪੁਰ ਅਨੁਸਾਰ ਉਨ੍ਹਾਂ ਵੱਲੋਂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਜੀ ਭੂਰੀ ਵਾਲਿਆਂ ਦੇ ਆਸ਼ੀਰਵਾਦ ਨਾਲ ਪੰਜਾਬ ਸਰਕਾਰ ਦੇ ਸੈਰ ਸਪਾਟਾ ਤੇ ਸਭਿਆਚਾਰਕ ਵਿਭਾਗ ਨੂੰ ਨੂੰ ਇਸ ਪਵਿੱਤਰ ਸਰੋਵਰ ਦੀ ਇਤਿਹਾਸਕ ਮਹੱਤਤਾ ਦੇ ਮੱਦੇਨਜ਼ਰ ਸਾਂਭ-ਸੰਭਾਲ ਲਈ ਇਸ ਦੇ ਸੁੰਦਰੀਕਰਨ ਅਤੇ ਨਵੀਨੀਕਰਣ ਦਾ ਪ੍ਰਾਜੈਕਟ ਉਲੀਕਣ ਦੀ ਬੇਨਤੀ ਕੀਤੀ ਸੀ। ਉਨ੍ਹਾਂ ਵਿੱਤ ਮੰਤਰੀ ਵੱਲੋਂ ਇਸ ਪ੍ਰਾਜੈਕਟ ਲਈ ਦੋ ਕਰੋੜ ਦੀ ਰਾਸ਼ੀ ਐਲਾਨਣ ਦਾ ਧੰਨਵਾਦ ਕਰਦਿਆਂ ਸੈਰ ਸਪਾਟਾ ਤੇ ਸਭਿਆਚਾਰਕ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵੱਲੋਂ ਪ੍ਰਾਜੈਕਟ ਨੂੰ ਮਨਜੂਰ ਕਰਨ ਲਈ ਦਿਖਾਈ ਫ਼ਰਾਖ਼ਦਿਲੀ ਦਾ ਵੀ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਵੱਲੋਂ ਬਜਟ ਸੈਸ਼ਨ ਦੌਰਾਨ ਵਿਧਾਇਕ ਚੌ. ਦਰਸ਼ਨ ਲਾਲ ਮੰਗੂਪੁਰ ਵੱਲੋਂ ਬਲਾਚੌਰ ਦੇ ਕਾਠਗੜ੍ਹ ਇਲਾਕੇ ’ਚ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਰੱਖੀ ਮੰਗ ’ਤੇ ਭਰਪੂਰ ਹੁੰਗਾਰਾ ਦਿੰਦਿਆਂ ਕਾਠਗੜ੍ਹ ਦੀ ਮਿਨੀ ਪੀ ਐਚ ਸੀ ਨੂੰ ਸੀ ਐਚ ਸੀ (ਕਮਿਊਨਿਟੀ ਹੈਲਥ ਸੈਂਟਰ) ਦਾ ਦਰਜਾ ਦੇਣ ਦਾ ਵੀ ਐਲਾਨ ਕੀਤਾ ਗਿਆ। ਵਿਧਾਇਕ ਚੌ. ਦਰਸ਼ਨ ਲਾਲ ਮੰਗੂਪੁਰ ਜਿਨ੍ਹਾਂ ਨੇ ਅੱਜ ਵਿਧਾਨ ਸਭਾ ’ਚ ਬਜਟ ’ਤੇ ਚਰਚਾ ’ਚ ਭਾਗ ਲੈਂਦਿਆਂ, ਪੰਜਾਬ ਸਰਕਾਰ ਵੱਲੋਂ ਰਾਜ ਦੀ ਨਿਘਰੀ ਆਰਥਿਕਤਾ ਨੂੰ ਮੁੜ ਤੋਂ ਪੈਰਾਂ ਸਿਰ ਕਰਨ ਅਤੇ ਰਾਜ ਦੇ ਹਰੇਕ ਵਰਗ ਨੂੰ ਬਰਾਬਰ ਦੀ ਪ੍ਰਤੀਨਿਧਤਾ ਦੇਣ ’ਤੇ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਉੱਥੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੰਜਾਬ ਵਿੱਤੀ ਪੱਖੋਂ ਮਜ਼ਬੂਤ ਕਰਨ ਲਈ ਉਨ੍ਹਾਂ ਵੱਲੋਂ ਲਗਾਤਾਰ ਕੀਤੀ ਮੇਹਨਤ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਨੇ ਬਜਟ ’ਤੇ ਭਾਸ਼ਨ ਦਿੰਦਿਆਂ ਬਲਾਚੌਰ ਵਿਧਾਨ ਸਭਾ ਹਲਕੇ ਨੂੰ ਆਈ ਟੀ ਆਈ ਦੇਣ, ਖੇਤੀਬਾੜੀ ਕਾਲਜ ਦੇਣ, ਮਿਨੀ ਪੀ ਐਚ ਸੀ ਕਾਠਗੜ੍ਹ ਨੂੰ ਸੀ ਐਚ ਸੀ ਦਾ ਦਰਜਾ ਦੇਣ, ਸਤਿਗੁਰੂ ਬ੍ਰਹਮ ਸਾਗਰ ਜੀ ਮਹਾਰਾਜ ਵਾਲਿਆਂ ਦੁਆਰਾ ਸਥਾਪਿਤ ਸਰੋਵਰ ਦੀ ਵਿਰਾਸਤੀ ਦਿੱਖ ਨੂੰ ਸੰਭਾਲਣ ਤੇ ਸੁੰਦਰੀਕਰਨ ਦਾ ਪ੍ਰਾਜੈਕਟ ਐਲਾਨਣ ਅਤੇ ਬੰਗਾ ਤੋਂ ਸ੍ਰੀ ਆਨੰਦਪੁਰ ਸਾਹਿਬ ਦਾ ਨਾਮਕਰਣ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ’ਤੇ ਕਰਕੇ ਇਸ ਦੇ ਚਹੁੰਮਾਰਗੀਕਰਣ ਨੂੰ ਮਨਜੂਰੀ ਦੇਣਣ ਲਈ ਧੰਨਵਾਦ ਵੀ ਕੀਤਾ।ਫ਼ੋਟੋ ਕੈਪਸ਼ਨ: ਐਮ ਐਲ ਏ ਬਲਾਚੌਰ ਚੌ. ਦਰਸ਼ਨ ਲਾਲ ਮੰਗੂਪੁਰ ਵਿਧਾਨ ਸਭਾ ’ਚ ਬਜਟ ’ਤੇ ਭਾਸ਼ਨ ਦਿੰਦੇ ਹੋਏ।
Subscribe to:
Post Comments (Atom)
No comments:
Post a Comment