Tuesday, January 28, 2020

ਪਿੰਡ ਮੀਰਾਂਪੁਰ ਵਿਖੇ ਜੀ.ਐਨ.ਏ. ਫੁਟਬਾਲ ਅਕੈਡਮੀ ਦਾ ਹੋਇਆ ਉਦਘਾਟਨ* ਨੌਜਵਾਨਾਂ ਨੂੰ ਖੇਡਾਂ ਲਈ ਪ੍ਰੇਰਿਤ ਕਰਨ ਦਾ ਵਧੀਆ ਉਪਰਾਲਾ - ਦਲਜੀਤ ਰਾਜੂ* ਨਸ਼ਿਆਂ ਤੋਂ ਦੂਰ ਰਹੇ ਨੌਜਵਾਨ ਪੀੜ੍ਹੀ - ਕਮਲ ਧਾਲੀਵਾਲ ਫਗਵਾੜਾ 28 ਜਨਵਰੀ ਪਿੰਡ ਮੀਰਾਂਪੁਰ ਵਿਖੇ ਜੀ.ਐਨ.ਏ. ਫੁਟਬਾਲ ਅਕੈਡਮੀ ਮੇਹਟੀਆਣਾ ਦੀ ਬ੍ਰਾਂਚ ਦਾ ਸ਼ੁਭ ਆਰੰਭ ਕੀਤਾ ਗਿਆ। ਜਿਸਦਾ ਉਦਘਾਟਨ ਜਿਲ•ਾ ਕਪੂਰਥਲਾ ਕਾਂਗਰਸ ਕਮੇਟੀ ਦੇ ਕੋਆਰਡੀਨੇਟਰ ਦਲਜੀਤ ਰਾਜੂ ਦਰਵੇਸ਼ ਪਿੰਡ ਦਿਹਾਤੀ ਪ੍ਰਧਾਨ ਫਗਵਾੜਾ ਅਤੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਸਪੁੱਤਰ ਕਮਲ ਧਾਲੀਵਾਲ ਵਲੋਂ ਸਾਂਝੇ ਤੌਰ ਤੇ ਕੀਤਾ ਗਿਆ। ਦਲਜੀਤ ਰਾਜੂ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਕੈਡਮੀ ਖੁੱਲਣ ਨਾਲ ਨੌਜਵਾਨਾ ਵਿਚ ਫੁਟਬਾਲ ਪ੍ਰਤੀ ਉਤਸ਼ਾਹ ਪੈਦਾ ਹੋਵੇਗਾ। ਇਸ ਦੌਰਾਨ ਸਰਪੰਚ ਦਲਵੀਰ ਕੌਰ ਅਤੇ ਉਨ•ਾਂ ਦੇ ਪਤੀ ਬਲਵਿੰਦਰ ਬਿੰਦਾ ਨੇ ਦੱਸਿਆ ਕਿ ਜੀ.ਐਨ.ਏ. ਫੁਟਬਾਲ ਅਕੈਡਮੀ ਪੰਜਾਬ ਫੁਟਬਾਲ ਐਸੋਸੀਏਸ਼ਨ ਨਾਲ ਐਸੋਸੀਏਟਡ ਹੈ। ਜੋ ਕਿ 8 ਤੋਂ 15 ਸਾਲ ਤੱਕ ਦੇ ਬੱਚਿਆਂ ਨੂੰ ਇੱਥੇ ਫੁਟਬਾਲ ਦੀ ਟ੍ਰੇਨਿੰਗ ਵਧੀਆ ਕੋਚਾਂ ਰਾਹੀਂ ਦੇਵੇਗੀ। ਇਸ ਅਕੈਡਮੀ ਨੂੰ ਖੋਲ•ਣ ਦਾ ਮੰਤਵ ਇਲਾਕੇ ਦੇ ਪਿੰਡਾਂ ਦੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਅਤੇ ਫੁੱਟਬਾਲ ਵਰਗੀ ਦੁਨੀਆ ਦੇ ਸੱਭ ਤੋਂ ਪ੍ਰਸਿੱਧ ਖੇਡ ਨਾਲ ਜੋੜ ਕੇ ਵਧੀਆ ਪ੍ਰੋਫੈਸ਼ਨਲ ਖਿਡਾਰੀ ਬਨਾਉਣਾ ਹੈ। ਉਨ•ਾਂ ਦੱਸਿਆ ਕਿ ਚੁਣੇ ਗਏ ਬੱਚਿਆਂ ਨੂੰ ਅਕੈਡਮੀ ਵਲੋਂ ਵਧੀਆ ਟ੍ਰੇਨਿੰਗ ਦੇ ਨਾਲ ਫੁਟਬਾਲ ਕਿੱਟਾਂ, ਜਰਸੀਆਂ ਆਦਿ ਸਾਰਾ ਜਰੂਰੀ ਸਮਾਨ ਦਿੱਤਾ ਜਾਵੇਗਾ। ਇਸ ਦੌਰਾਨ ਪੰਚਾਇਤ ਵਲੋਂ ਪਿੰਡ ਦੇ ਬਾਹਰੋ ਬਾਹਰ ਬੂਟੇ ਵੀ ਲਗਾਏ ਗਏ। ਜਿਸਦਾ ਸ਼ੁਭ ਆਰੰਭ ਵੀ ਦਲਜੀਤ ਰਾਜੂ ਦਰਵੇਸ਼ ਪਿੰਡ ਅਤੇ ਕਮਲ ਧਾਲੀਵਾਲ ਨੇ ਕਰਵਾਇਆ। ਕਮਲ ਧਾਲੀਵਾਲ ਨੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਸਹਿਯੋਗ ਕਰਨ ਅਤੇ ਨੌਜਵਾਨਾ ਨੂੰ ਨਸ਼ੇ ਨਾ ਕਰਕੇ ਖੇਡਾਂ ਨੂੰ ਅਪਨਾਉਣ ਦੀ ਅਪੀਲ ਕੀਤੀ। ਇਸ ਮੌਕੇ ਮੈਂਬਰ ਪੰਚਾਇਤ ਅਮਰਜੀਤ ਕੌਰ, ਸੁਰਿੰਦਰ ਕੌਰ, ਜੋਗਿੰਦਰ ਕੌਰ, ਅਮਰੀਕ ਸਿੰਘ, ਰਣਜੀਤ ਸਿੰਘ, ਸੁਖਵਿੰਦਰ ਸਿੰਘ ਸਾਬਕਾ ਸਰਪੰਚ ਗੁਜਰਾਤਾਂ, ਤਰਸੇਮ ਸਿੰਘ ਸਾਬਕਾ ਪੰਚ, ਪਰਮਜੀਤ ਸਿੰਘ ਮੈਂਬਰ ਪੰਚਾਇਤ ਗੁਜਰਾਤਾਂ ਆਦਿ ਹਾਜਰ ਸਨ।

No comments:

Post a Comment

संयुक्ता किसान मोर्चा डी सी साहिब के माध्यम से पंजाब के मुख्यमंत्री को मांग पत्र सौपा। पठानकोट 17 जून दीपक भंडारी :- यूनाइटेड किसान मोर्चा पंजाब के निर्णय अनुसार किसान जत्थेबंदियों, जम्हूरी किसान सभा पंजाब, कीर्ति किसान यूनियन पंजाब, भारती किसान यूनियन, कुल हिंद किसान सभा सभर, बलवंत घोह, बलदेव राज भोआ श्री मुख्तियार के नेता सिंह, श्री केवल सिंह कांग, श्री सत्य देव सैनी ने आज किसानों की एक सभा का नेतृत्व किया, मोर्चा के निर्णय के अनुसार, उसी क्रम में, जिला पठानकोट के डी सी साहिब के माध्यम से पंजाब के मुख्यमंत्री को एक ज्ञापन सौंपा गया। नेताओं ने एक संयुक्त बयान में कहा कि हम, संयुक्त किसान मोर्चा से जुड़े पंजाब के 22 किसान संगठनों ने, पंजाब सरकार से किसानों की शिकायतों के तत्काल निवारण के लिए निम्नलिखित मांगों को तुरंत हल करने की मांग की। पंजाब सरकार द्वारा मक्का की खरीद की घोषणा को केंद्र द्वारा निर्धारित एमएसपी के अनुसार खरीद कर मंडियों में लागू किया जाना चाहिए। चारा, चारा प्रति एकड़ की तत्काल खरीद सुनिश्चित करना, 5 क्विंटल कोटा तय करना, चारे की खरीद सुनिश्चित करना और चारे की खरीद सुनिश्चित करना. गन्ना मिल के लिए किसानों को 900 करोड़ रुपये का पिछला ब्याज तत्काल भुगतान किया जाए। पंजाब के सभी इलाकों में सूई, पुलिया और एक्वाडक्ट्स को निकाल कर तुरंत चलाया जाए।