Friday, March 27, 2020

ਸਾਂਸਦ ਮਨੀਸ਼ ਤਿਵਾੜੀ ਨੇ ਐਮਪੀ ਕੋਟੇ ਚੋਂ ਹਲਕੇ ਨੂੰ ਦਿੱਤੇ 85 ਲੱਖ ਰੁਪਏਕੋਰੋਨਾ ਛੂਤ ਦੀ ਬਿਮਾਰੀ ਹੈ, ਇਸ ਲਈ ਪ੍ਰਹੇਜ ਹੀ ਇਲਾਜ ਹੈ – ਮਨੀਸ਼ ਤਿਵਾੜੀਨਵਾਂਸ਼ਹਿਰ/28 ਮਾਰਚ: ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਦੇ ਸਾਂਸਦ ਸ਼੍ਰੀ ਮਨੀਸ਼ ਤਿਵਾੜੀ ਜੀ ਨੇ ਹਲਕਾ ਨਿਵਾਸੀਆਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ, ਉਨਾਂ ਦੀਆਂ ਸੁਵਿਧਾਵਾਂ ਲਈ ਜਿਲਾ ਰੂਪਨਗਰ, ਮੁਹਾਲੀ ਤੇ ਨਵਾਂਸ਼ਹਿਰ ਪ੍ਰਸ਼ਾਸਨ ਨੂੰ ਅਪਣੇ ਐਮੀਪੀ ਕੋਟੇ ਚੋ 25-25 ਲੱਖ ਤੇ ਐਸਡੀਐਮ ਗੜਸ਼ੰਕਰ ਨੂੰ 10 ਲੱਖ ਰੁਪਇਆ, ਦੇਣ ਦਾ ਐਲਾਨ ਕੀਤਾ, ਜਿਸ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਅੱਜ ਹੀ ਚਿਠੀਆਂ ਪਹੁੰਚ ਗਈਆਂ ਹਨ।ਮੈਂਬਰ ਪਾਰਲੀਮੈਂਟ ਸ਼੍ਰੀ ਮਨੀਸ਼ ਤਿਵਾੜੀ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕੋਰੋਨਾ ਵਾਇਰਸ ਅਜੇ ਲਾਇਲਾਜ ਹੈ, ਜਿਸ ਸਬੰਧੀ ਪ੍ਰਹੇਜ ਰੱਖਣਾ ਬਹੁਤ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਲਾਕ ਡਾਉਨ ਕਰਨਾ ਸਰਕਾਰ ਵਲੋਂ ਦੇਸ਼ ਵਾਸੀਆਂ ਨੂੰ ਕਿਸੇ ਕਿਸਮ ਦੀ ਕੋਈ ਸਜਾ ਨਹੀਂ, ਤੇ ਨਾ ਹੀ ਸਾਨੂੰ ਨਜਾਇਜ ਸਾਡੇ ਘਰਾਂ ਵਿਚ ਡੱਕਿਆ ਹੋਇਆ ਹੈ, ਬਲਕਿ ਦੇਸ਼ ਵਾਸੀਆਂ ਦੀ ਸਿਹਤ ਦੇ ਬਚਾਅ ਲਈ ਇਹੀ ਇਕ ਅਖਰੀ ਇਲਾਜ ਹੈ। ਕਿਉਂਕਿ ਕੋਰੋਨਾ ਵਾਇਰਸ ਇੱਕ ਛੂਤ ਦੀ ਬਿਮਾਰੀ ਹੈ, ਜੋ ਇਕ ਵਿਅਕਤੀ ਤੋਂ ਦੂਸਰੇ ਵਿਅਕਤੀ ਨੂੰ ਛੂਹਣ ਕਾਰਨ ਫੈਲ ਸਕਦੀ ਹੈ। ਸ਼੍ਰੀ ਮਨੀਸ਼ ਤਿਵਾੜੀ ਨੇ ਕਿਹਾ ਕਿ ਇਸ ਬਿਮਾਰੀ ਦਾ ਅਜੇ ਕੋਈ ਹੱਲ ਨਹੀਂ ਹੈ, ਉਦੋ ਤੱਕ ਸਾਡੇ ਜੀਵਨ ਨੂੰ ਪ੍ਰਹੇਜ ਨਾਲ ਹੀ ਇਸ ਖਤਰਨਾਕ ਬਿਮਾਰੀ ਤੋਂ ਬਚਾਇਆ ਜਾ ਸਕਦਾ ਹੈ। ਇਕ ਦੂਸਰੇ ਦੇ ਟੱਚ ਤੋਂ ਬਚਣ ਲਈ ਸਰਕਾਰ ਨੂੰ ਇਹ ਚੈਨ ਤੋੜਨੀ ਬਹੁਤ ਜਰੂਰੀ ਬਣ ਗਈ ਸੀ, ਜਿਸ ਕਾਰਨ ਸਰਕਾਰ ਵਲੋਂ ਦੇਸ਼ ਵਾਸੀਆਂ ਨੂੰ ਬਚਾਉਣ ਲਈ ਦੇਸ਼ ਲਾਕ ਡਾਉਨ ਕਰਨਾ ਪਿਆ। ਇਸ ਤੋਂ ਇਲਾਵਾ ਸ਼੍ਰੀ ਮਨੀਸ਼ ਤਿਵਾੜੀ ਜੀ ਨੇ ਇਨ੍ਹਾਂ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਕਰਫਿਊ ਪਾਸ ਦੀ ਮੰਗ ਕਰਨ ਵਾਲੇ ਸਾਥੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਬਹੁਤ ਹੀ ਜਰੂਰੀ ਹੈ, ਤਾਂ ਕਰਫਿਊ ਪਾਸ ਦੀ ਮੰਗ ਕੀਤੀ ਜਾ ਸਕਦੀ ਹੈ, ਜੋ ਸਾਥੀ ਸਿਰਫ ਕਰਫਿਊ ਦੌਰਾਨ ਘੁੰਮਣ ਫਿਰਨ ਲਈ ਹੀ ਪਾਸ ਦੀ ਮੰਗ ਕਰ ਰਹੇ ਹਨ, ਉਨ੍ਹਾਂ ਨੂੰ ਅਜਿਹੀ ਮੰਗ ਨਹੀਂ ਕਰਨੀ ਚਾਹੀਦੀ, ਕਿਉਂਕਿ ਨਜਾਇਜ ਪਾਸ ਬਣਵਾ ਕੇ ਲਾਕ ਡਾਉਨ ਦੀ ਉਲੰਘਣਾ ਕਰਨਾ ਦੇਸ਼ ਵਾਸੀਆਂ ਤੇ ਆਂਡੀ ਗੁਆਢੀਆਂ ਦੀ ਸਿਹਤ ਨਾਲ ਖਿਲਵਾੜ ਕਰਨ ਦੇ ਬਰਾਬਰ ਹੈ, ਜੋ ਸਾਨੂੰ ਨਹੀਂ ਕਰਨਾ ਚਾਹੀਦਾ ਹੈ। ਸ਼੍ਰੀ ਮਨੀਸ਼ ਤਿਵਾੜੀ ਜੀ ਨੇ ਇਹ ਵੀ ਅਪੀਲ ਕੀਤੀ ਹੈ ਕਿ ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਬਹੁਤ ਹੀ ਸੁਲਝੇ ਹੋਏ ਇਨਸਾਨ ਹਨ, ਤੇ ਪੰਜਾਬ ਸਰਕਾਰ ਵਲੋਂ ਜੋ ਵੀ ਹਿਦਾਇਤਾਂ ਆਉਂਦੀਆਂ ਹਨ ਉਨ੍ਹਾਂ 'ਤੇ ਪੂਰੀ ਤਰ੍ਹਾਂ ਨਾਲ ਧਿਆਨ ਦਿੱਤਾ ਜਾਵੇ, ਤਾਂ ਜੋ ਸਾਡੇ ਕਿਸੇ ਵੀ ਸਾਥੀ ਦਾ ਕਿਸੇ ਕਿਸਮ ਦਾ ਨੁਕਸਾਨ ਨਾ ਹੋਵੇ।

Sunday, March 22, 2020

करोना वायरस के चलते शिव मंदिर कच्चा टोबा में नहीं होंगे नवरात्रों के माता का कीर्तन 22 मार्च से 5 अप्रैल तक पूर्ण रूप से भक्तों के लिए मंदिर बंद रहेगाकच्चा टोबा मंदिर प्रबंधक कमेटी का पंजाब सरकार की तरफ से लोक डॉन फैसला को लेकर पूर्ण रूप से मंदिर भक्तों के लिए बंद रहेगा और नवरात्रों में होने वाले कीर्तन को भी रद्द किया गया है मंदिर ट्रस्ट के चेयरमैन रिकेश ओमट प्रधान सचिन दीवान की ओर से यह सूचना दी गई मंदिर की सेवादार मोनिका जीने कहा कि भक्त घर में ही बैठकर महामाई का पाठ करें और महामाई से प्रार्थना करें कि जे करुणा वायरस जल्द से जल्द इस दुनिया से खत्म हो आनंद टीवी की सभी भक्तों से अपील है ज्यादा से ज्यादा महामाई का पाठ करें अरदास करें की सारी दुनिया स्वस्थ रहे तंदुरुस्त रहे जय माता दी

ਜਿਲਾ ਯੂਥ ਕਾਂਗਰਸ ਨੇ ਕੀਤਾ ਮੁਖ ਮੰਤਰੀ ਦਾ ਧੰਨਵਾਦ : ਬੰਗਾ 22,ਮਾਰਚ (ਮਨਜਿੰਦਰ ਸਿੰਘ ) ਯੂਥ ਕਾਂਗਰਸ ਜਿਲਾ ਐਸ ਬੀ ਐਸ ਨਗਰ ਦੇ ਪ੍ਰਧਾਨ ਹੀਰਾ ਖੇਪਰ ਨੇ ਕੈਪਟਨ ਅਮਰਿੰਦਰ ਸਿੰਘ ਮੁਖ ਮੰਤਰੀ ਪੰਜਾਬ ਦਾ ਬਜ਼ੁਰਗਾਂ ਦੀ ਪੈਨਸ਼ਨ ਲਈ 296 ਕਰੋੜ ਅਤੇ 3000 ਰੁਪਏ ਹਰ ਰਜਿਸਟਰਡ ਮਜਦੂਰ ਨੂੰ ਦੇਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ | ਇਸ ਗੱਲ ਦਾ ਪ੍ਰਗਟਾਵਾ ਜਿਲਾ ਜਰਨਲ ਸਕੱਤਰ ਪ੍ਰਦੀਪ ਸਿੰਘ ਰਟੈਂਡਾ ਨੇ ਵੀਡੀਓ ਕਾਲ ਤੇ ਕਰਦਿਆਂ ਦੱਸਿਆ ਕਿ ਇਸ ਨਾਲ ਜਿਲਾ ਐਸ ਬੀ ਐਸ ਨਗਰ ਦੇ ਲੱਗ ਭਗ 9000 ਮਜਦੂਰਾਂ ਨੂੰ ਲਾਭ ਮਿਲੇਗਾ ਉਨ੍ਹਾਂ ਨੇ ਵੀ ਮੁਖ ਮੰਤਰੀ ਦਾ ਧੰਨਵਾਦ ਕੀਤਾ ਅਤੇ ਕਿਹਾ ਪੰਜਾਬ ਸਰਕਾਰ ਕਰੋਨਾ ਵਾਇਰਸ ਦੀ ਮਹਾਮਾਰੀ ਨੂੰ ਖਤਮ ਕਰਨ ਲਈ ਹਰ ਤਰਾਂ ਦਾ ਉਪਰਾਲਾ ਕਰ ਰਹੀ ਹੈ | ਇਸ ਮੌਕੇ ਉਨ੍ਹਾਂ ਨਾਲ ਮਨਪ੍ਰੀਤ ਸਿੰਘ, ਪਵਨਦੀਪ ਸਿੰਘ, ਹਰਪ੍ਰੀਤ ਸਿੰਘ, ਸੁਖਪ੍ਰੀਤ ਡਿਮਪੀ, ਜਸਵੀਰ ਸਿੰਘ, ਮੱਖਣ ਸਿੰਘ, ਪਰਮਜੀਤ ਸਿੰਘ ਅਤੇ ਪਲਵਿੰਦਰ ਸਿੰਘ ਹਾਜਰ ਸਨ |

Saturday, March 21, 2020

व्यापार मंडल ने 4 दिन दुकानें बंद रखने का लिया निर्णय नवांशहर, 21 मार्च (ब्यूरो रिपोर्ट ) नवांशहर व्यापार मंडल की ओर से विशेष बैठक का आयोजन किया गया। जिसका नेतृत्व करते हुए मंडल के प्रधान गुरचरण अरोड़ा ने कहा कि कोरोना वायरस के चलते नवांशहर के बाजार 4 दिन के लिए बंद रखे जाएंगे। जिसमें शनिवार, रविवार, सोमवार तथा मंगलवार तक नवांशहर बंगा आरा बलाचौर और मुकंदपुर बहराम आदि सभी शहरों में कस्बों की सभी दुकानें बंद रहेंगी। इन दुकानों में केवल दवाइयां, हलवाई तथा करियाना मर्चेंट की दुकानें खुली रहेंगे। जिससे लोग जरूरत का सामान ले सकें। इसके अलावा 25 मार्च बुधवार से 31 मार्च दिन मंगलवार तक सभी दुकानें सुबह 10:00 बजे से 6:00 बजे तक खुलेंगी। उन्होंने सभी दुकानदारों तथा रेहड़ी यूनियन के सदस्यों को इस निर्णय में सहयोग करने के लिए अपील की। उन्होंने बताया कि पहले 3 दिन के लिए ही दुकानें बंद करने का निर्णय लिया गया था लेकिन देर रात्रि 10:00 बजे डिप्टी कमिश्नर नवांशहर विनय बदलानी जी के आदेशानुसार अब 4 दिन के लिए दुकानें बंद करने का फैसला लिया गया है। उन्होंने कहा कि देश के प्रधानमंत्री श्री नरेंद्र मोदी जी द्वारा रविवार को प्रातः 7.00 से रात्रि 9:00 तक लगने वाले जनता कर्फ्यू में सहयोग करने के निर्णय पर इस फैसले को लागू किया गया है। जिससे कोरोना वायरस को मानव श्रृंखला में आगे बढ़ने से रोका जा सके। इस मौके पर व्यापार मंडल के प्रधान गुरचरण अरोड़ा, सीनियर वाइस प्रधान प्रवीण भाटिया, रवि सोबती, संदीप मुरगई, जेके दत्ता, परमिंदर सिंह, गोपाल मोहन शारदा, यशपाल सिंह हाफिजाबादी, केवल कृष्ण अरोड़ा, बॉबी अरोड़ा, राजेश गाबा, योगेश कुमार, हितेश अरोड़ा आदि सदस्यगण उपस्थित रहे।

Thursday, March 19, 2020

ਬੰਗਾ ਨੇੜੇ ਕੋਰੋਨਾ ਵਾਇਰਸ ਕਾਰਨ ਹੋਈ ਇਕ ਮੌਤ ਪੂਰਾ ਪਿੰਡ ਸੀਲ ਬੰਗਾ 19,ਮਾਰਚ( ਮਨਜਿੰਦਰ ਸਿੰਘ ) -ਪਿੰਡ ਪਠਲਾਵਾ ਦੇ ਬਲਦੇਵ ਸਿੰਘ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਜਾਨ ਕਾਰਣ ਪ੍ਰਸ਼ਾਸਨ ਵਲੋਂ ਸਾਰਾ ਪਿੰਡ ਸੀਲ ਕਰ ਦਿੱਤਾ ਗਿਆ | ਪ੍ਰਸ਼ਾਸਨ ਵਲੋਂ ਪਿੰਡ ਦੇ ਰਸਤਿਆਂ ਤੇ ਸਿਹਤ ਅਧਿਕਾਰੀ ਲਾਏ ਗਏ ਅਤੇ ਸਾਰੇ ਪਿੰਡ ਨੂੰ ਮਾਸਕ ਵੰਡੇ ਗਏ | ਡਿਪਟੀ ਕਮਿਸ਼ਨਰ ਵਿਨੈ ਬੁਬਲਾਨੀ ਨੇ ਦਸਿਆ ਕਿ ਪੁਲਿਸ ਪ੍ਰਸ਼ਾਸਨ ਵਲੋਂ ਸਿਹਤ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ | ਪਿੰਡ ਦੇ ਸਾਰੇ ਪਾਸੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ ਅਤੇ ਸਿਹਤ ਅਧਿਕਾਰੀ ਪਿੰਡ ਵਾਸੀਆਂ ਨੂੰ ਜਾਗਰੂਕ ਕਰਨ ਵਿੱਚ ਲੱਗੇ ਹੋਏ ਹਨ | ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਪਿੰਡ ਦੇ ਵਾਸੀ ਬਲਦੇਵ ਸਿੰਘ ਦੀ ਮੌਤ ਕੋਰੋਨਾ ਵਾਇਰਸ ਕਰਕੇ ਹੀ ਹੋਈ ਹੈ | ਇਸ ਦੀ ਪੁਸ਼ਟੀ ਪਿੱਛੋਂ ਪਿੰਡ ਵਿੱਚ ਹਲਚਲ ਮੱਚ ਗਈ | ਸਾਰੇ ਪਿੰਡ ਦੀਆਂ ਗਲੀਆਂ ਇਸ ਵੇਲੇ ਸੁਨਸਾਨ ਹੋਈਆਂ ਪਈਆ ਹਨ |

Wednesday, March 18, 2020

ਸਾਬਕਾ ਖੇਤੀਬਾੜੀ ਮੰਤਰੀ ਸਵ. ਸ. ਦਿਲਬਾਗ ਸਿੰਘ ਦੀ 24 ਵੀ ਬਰਸੀ ਮਨਾਈ ਗਈਐਮ ਐਲ ਏ ਅੰਗਦ ਸਿੰਘ, ਅਦਿਤੀ ਸਿੰਘ ਤੇ ਸਾਬਕਾ ਐਮ ਐਲ ਏ ਗੁਰਇਕਬਾਲ ਕੌਰ ਸਮੇਤ ਕੀਤੀ ਪਰਿਵਾਰ ਦੇ ਦੂਸਰੇ ਮੈਂਬਰਾਂ ਤੇ ਹਿਤੈਸ਼ੀਆਂ ਨੇ ਸ਼ਿਰਕਤਨਵਾਂ ਸ਼ਹਿਰ, 18 ਮਾਰਚ -ਸ਼ਹੀਦ ਭਗਤ ਸਿੰਘ ਨਗਰ ਨੂੰ ਜ਼ਿਲ੍ਹੇ ਦਾ ਦਰਜਾ ਦਿਵਾਉਣ ਵਾਲੇ ਦੂਰ ਅੰਦੇਸ਼ ਸਿਆਸਤਦਾਨ ਸਵ. ਸ. ਦਿਲਬਾਗ ਸਿੰਘ ਸਬਕਾ ਖੇਤੀਬਾੜੀ ਮੰਤਰੀ ਨੂੰ ਅੱਜ ਉਨ੍ਹਾਂ ਦੀ 24ਵੀ ਬਰਸੀ ਮੌਕੇ ਪਰਿਵਾਰਿਕ ਮੈਂਬਰਾਂ ਤੇ ਹਿਤੈਸ਼ੀਆਂ ਵੱਲੋਂ ਯਾਦ ਕੀਤਾ ਗਿਆ।ਉਨ੍ਹਾਂ ਦੇ ਬਰਨਾਲਾ ਕਲਾਂ ਚੌਂਕ ਨਵਾਂ ਸ਼ਹਿਰ ਸਥਿਤ ਸਮਾਰਕ ਤੇ ਇਸ ਮੌਕੇ ਸਰਵ ਧਰਮ ਪ੍ਰਾਰਥਨਾ ਕੀਤੀ ਗਈ, ਜਿਸ ਵਿਚ ਐਮ ਐਲ ਏ ਅੰਗਦ ਸਿੰਘ, ਐਮ ਐਲ ਏ ਅਦਿਤੀ ਸਿੰਘ ਅਤੇ ਸਾਬਕਾ ਐਮ ਐਲ ਏ ਗੁਰਇਕਬਾਲ ਕੌਰ ਤੋਂ ਇਲਾਵਾ ਰਾਣਾ ਕੁਲਦੀਪ ਸਿੰਘ, ਚਮਨ ਸਿੰਘ ਭਾਨ ਮਜਾਰਾ, ਲਲਿਤ ਮੋਹਨ ਪਾਠਕ ਆਦਿ ਮੌਜੂਦ ਸਨ।ਇਸ ਤੋਂ ਪਹਿਲਾਂ ਪਰਿਵਾਰ ਵੱਲੋਂ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਰਾਜ ਸਰਕਾਰ ਵੱਲੋਂ ਦਿੱਤੀਆਂ ਇਕੱਠ ਨਾ ਕਰਨ ਦੀਆਂ ਸਲਾਹਾਂ ਦੇ ਮੱਦੇਨਜ਼ਰ ਅੱਜ ਬਰਸੀ ਸਮਾਗਮ ਤੇ ਵੱਡਾ ਇਕੱਠ ਕਰਨ ਤੋਂ ਮਨ੍ਹਾ ਕਰਦਿਆਂ ਸਮੂਹ ਪਰਿਵਾਰਕ ਹਮਦਰਦਾਂ ਨੂੰ ਆਪਣੇ ਘਰਾਂ ਚ ਹੀ ਸਵ. ਸ. ਦਿਲਬਾਗ ਸਿੰਘ ਨੂੰ ਯਾਦ ਕਰਨ ਦੀ ਅਪੀਲ ਕੀਤੀ ਸੀ।ਉਂਜ ਸਵੇਰ ਤੋਂ ਪਰਿਵਾਰ ਦੇ ਹਮਦਰਦ ਇੱਕ ਇੱਕ - ਦੋ ਦੋ ਦੇ ਗਰੁੱਪ ਚ ਸਮਾਰਕ ਵਿਖੇ ਸਵ. ਸ. ਦਿਲਬਾਗ ਸਿੰਘ ਨੂੰ ਸ਼ਰਧਾ ਸੁਮਨ ਭੇਟ ਕਰਨ ਆਉਂਦੇ ਰਹੇ। ਪਰਿਵਾਰ ਵੱਲੋਂ ਅੱਜ ਸਮੁੱਚੇ ਆਉਣ ਵਾਲਿਆਂ ਨੂੰ ਮਾਸਕ ਤੇ ਹੈਂਡ ਸੈਨੇਟਾਈਜ਼ਰ ਦੀ ਵੰਡ ਵੀ ਕੀਤੀ ਗਈ।ਵਿਧਾਇਕ ਅੰਗਦ ਸਿੰਘ ਨੇ ਇਸ ਮੌਕੇ ਸਵ. ਸ. ਦਿਲਬਾਗ ਸਿੰਘ ਦੀ ਜ਼ਿਲ੍ਹੇ ਨੂੰ ਦਿੱਤੀ ਦੇਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਨਿਰਸਵਾਰਥ ਭਾਵਨਾ ਨਾਲ ਕੀਤੀ ਲੋਕ ਸੇਵਾ ਅੱਜ ਵੀ ਪਰਿਵਾਰ ਲਈ ਰਾਹ ਦਸੇਰਾ ਬਣੀ ਹੋਈ ਹੈ।

Monday, March 16, 2020

ਐਸ ਡੀ ਐਮ ਬੰਗਾ ਵੱਲੋਂ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਅਧਿਕਾਰੀਆਂ ਨਾਲ ਮੀਟਿੰਗ:ਬੰਗਾ, 16 ਮਾਰਚ (ਮਨਜਿੰਦਰ ਸਿੰਘ )ਸਬ ਡਵੀਜ਼ਨਲ ਮੈਜਿਸਟ੍ਰੇਟ ਸ੍ਰੀ ਗੌਤਮ ਜੈਨ ਵੱਲੋਂ ਅੱਜ ਸਬ ਡਵੀਜ਼ਨ ਬੰਗਾ ਆਧੀਨ ਪੈਂਦੇ ਬਲਾਕਾਂ ਦੇ ਅਧਿਕਾਰੀਆਂ ਦੀ ਮੀਟਿੰਗ ਕਰਕੇ, ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ (ਕੋਵਿਡ-19) ਦੀ ਰੋਕਥਾਮ ਅਤੇ ਨਿਯੰਤਰਣ ਲਈ ਸੁਝਾਈਆਂ ਸਾਵਧਾਨੀਆਂ ਅਤੇ ਲਾਈਆਂ ਰੋਕਾਂ ਨੂੰ ਪਿੰਡ ਪੱਧਰ ਤੱਕ ਲਾਗੂ ਕੀਤਾ ਜਾਵੇ।ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰਅਿਾਂ ਨੂੰ ਕਿਸੇ ਵੀ ਸ਼ੱਕੀ ਮਰੀਜ਼ ਦੇ ਸਾਹਮਣੇ ਆਉਣ ’ਤੇ ਤੁਰੰਤ ਉਸ ਨੂੰ ਆਈਸੋਲੇਸ਼ਨ ਵਾਰਡ ’ਚ ਤਬਦੀਲ ਕਰਨ ਅਤੇ ਉਸ ਬਾਰੇ ਰਿਪੋਰਟ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸੁਝਾਈਆਂ ਹਦਾਇਤਾਂ ਮੁਤਾਬਕ ਸਿਨੇਮਾ ਹਾਲ, ਜਿੰਮ ਤੇ ਸਵਿਮਿੰਗ ਪੂਲ, ਖੇਡ ਮੁਕਾਬਲੇ ਤੇ ਵੱਡੇ ਇਕੱਠ, ਕਾਨਫਰੰਸਾਂ, ਸਭਿਆਚਾਰਕ ਪ੍ਰੋਗਰਾਮ, ਮੇਲੇ ਤੇ ਪ੍ਰਦਰਸ਼ਨੀਆਂ ਵੀ ਮੁਲਤਵੀ ਰੱਖੀਆਂ ਜਾਣ।ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ (ਕੋਵਿਡ-19) ਤੋਂ ਘਬਰਾਉਣ ਦੀ ਲੋੜ ਨਹੀਂ ਬਲਕਿ ਸਿਹਤ ਵਿਭਾਗ ਵੱਲੋਂ ਜਾਰੀ ਸਲਾਹ ’ਤੇ ਅਮਲ ਕਰਨ ਦੀ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਹੁਣ ਤੱਕ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਪਰ ਤਾਂ ਵੀ ਇਹਤਿਆਤ ਦੇ ਤੌਰ ’ਤੇ ਬੁਖਾਰ, ਖਾਂਸੀ, ਸਾਹ ਲੈਣ ’ਚ ਤਕਲੀਫ਼, ਥਕਾਵਟ ਅਤੇ ਸਿਰ ਦਰਦ ਆਦਿ ਦੇ ਲੱਛਣ ਹੋਣ ’ਤੇ ਸਿਹਤ ਵਿਭਾਗ ਨਾਲ ਸੰਪਰਕ ਕੀਤਾ ਜਾਵੇ।ਇਸ ਤੋਂ ਇਲਾਵਾ ਸਾਵਧਾਨੀ ਦੇ ਤੌਰ ’ਤੇ ਲੋਕਾਂ ਨੂੰ ਅਜਿਹੇ ਕੋਈ ਵੀ ਲੱਛਣ ਵਾਲੇ ਮਰੀਜ਼ ਨਾਲ ਹੱਥ ਮਿਲਾਉਣ, ਗਲੇ ਮਿਲਣ ਤੋਂ ਪ੍ਰਹੇਜ਼ ਰੱਖਣਾ ਚਾਹੀਦਾ ਹੈ। ਆਪਣੇ ਹੱਥਾਂ ਨੂੰ ਦਿਨ ’ਚ ਕਈ ਵਾਰ ਸਾਬਣ ਨਾਲ ਧੋਣਾ ਚਾਹੀਦਾ ਹੈ ਜਾਂ ਅਲਕੋਹਲ ਅਧਾਰਿਤ ਸੈਨੇਟਾਈਜ਼ਰ ਵਰਤਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਸਬੰਧੀ ਉਨ੍ਹਾਂ ਜ਼ਿਲ੍ਹੇ ’ਚ ਵਿਦੇਸ਼ ਤੋਂ ਆਉਣ ਵਾਲੇ ਵਿਅਕਤੀਆਂ ਨੂੰ ਸਰਕਾਰੀ ਹਸਪਤਾਲਾਂ ’ਚੋਂ ਆਪਣਾ ਇਹਤਿਆਤੀ ਚੈਕ ਅਪ ਕਰਵਾਉਣ ਅਤੇ ਸਿਹਤ ਵਿਭਾਗ ਦੀ ਸਲਾਹ ਅਨੁਸਾਰ 14 ਦਿਨ ਘਰ ’ਚ ਹੀ ਰਹਿਣ ਦੀ ਅਪੀਲ ਵੀ ਕੀਤੀ।ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੋਈ ਵੀ ਜਾਣਕਾਰੀ ਲਈ ਨੈਸ਼ਨਲ ਕਾਲ ਸੈਂਟਰ 011-2397 8046 ਜਾਂ ਸਟੇਟ ਕੰਟਰੋਲ ਰੂਮ ਨੰ. 0172-2920074 ਅਤੇ ਜਾਂ ਜ਼ਿਲ੍ਹਾ 01823-227471 ’ਤੇ ਸੰਪਰਕ ਕੀਤਾ ਜਾ ਸਕਦਾ ਹੈ|

Sunday, March 15, 2020

ਸ੍ੀ ਸਿੱਧ ਬਾਬਾ ਬਾਲਕ ਨਾਥ ਟਰੱਸਟ ਕਮੇਟੀ ਰਜਿ ਮਹੱਲਾ ਧਰਮਕੋਟ ਵਿਖੇ ਸਵ ਮਹੰਤ ਬੂਟਾ ਨਾਥ ਧਰਮਸੋਤ 61 ਵਾ ਮੇਲਾ ਕਰਵਾਇਆ ਗਿਆ ਇਸ ਮੋਕੇਤੇ ਪੂਰੀ ਛੌਲੇ ਕਰੀ ਚਾਵਲ ਜਲੇਬੀਆ ਦਾਲੰਗਰ ਅਤੁਟ ਵਰਤਾਇਆ ਗਿਆ ਇਸ ਮੌਕੇ ਤੇ ਮਹਿਦਰ ਪਾਲ ਧਰਮਸੋਤ USAਵਿਸੇਸ ਤੌਰ ਤੇ ਪਹੁਚੇ ਚੰਨਣ ਰਾਮ ਧਰਮਸੋਤ USA ਨੇ ਕਮੇਟੀ ਪਰਧਾਨ ਅਸੋਕ ਕਮਲ ਧਰਮਸੋਤ ਦੀ ਸਲਾਘਾ ਕੀਤੀ ਸਮੂਹ ਮਹੱਲੇ ਵਂਲੋ ਸਰੋਪਾ ਪਾ ਕੇਸਨਮਾਨਿਤ ਕੀਤਾ ਇਸ ਮੋਕੇ ਚੈਅਰ ਮੈਨਧਰਮ ਪਾਲ ਧਰਮਸੋਤ ਕੋਸਲਰ ਦਰਸਨਧਰਮਸੋਤ ਵਿਸੇਸ ਤੋਰ ਤੇ ਮੌਜੂਦ ਰਹੇਮਹਿਦਰ ਵਲਜੋਤ ਸੁਰਜਨ ਧਰਮਸੋਤਦੇਵ ਰਾਜ ਇਟਲੀ ਸੋਹਣ ਭਲਵਾਨ ਜਮਸੇਰਾ ਸੇਵਾਦਾਰ ਪੰਮੇ ਜਮਸੇਰਾਪੰਡਿਤ ਮੋਹਣ ਲਾਲ ਸੋਨੀ ਵਲਜੋਤਅਮਰ ਜੀਤ ਧਰਮਸੋਤ ਰਮੇਸ ਕਮਲਕੀਪੇ ਮਸਤਾਨਾ ਭਗਤ ਰਾਮ ਧਰਮਸੋਤਵਲੈਤੀ ਸਾਹੋਕਾ ਜੋਗਿਦਰ ਖੇਲਾ ਗੁਣੀਧਰਮਸੋਤ ਚਰਨਜੀਤ ਧਰਮਸੋਤ ਜੱਸੀਧਰਮਸੋਤ ਸੋਮ ਨਾਥ ਪੰਜੂਕਾ ਸੰਦੀਪ ਧਰਮਸੋਤ ਬਲਵੀਰ ਕੁਮਾਰਬੱਬੂ ਰਾਮ ਚੂਨੀ ਵਲਜੋਤ ਪਰੀਤੂ ਵਲਜੋਤਅਸੋਕ ਧਰਮਸੋਤ ਅਦਿ ਮਹੱਲਾ ਨਿਵਾਸੀਮੋਜੂਦ ਰਹੇ

Thursday, March 12, 2020

फगवाड़ा के सीआईए के हेडकांस्टेबल निर्मल सिंह बने एएसआई एसएसपी कपूरथला सतिंद्र सिंह ने पदोन्नत पुलिस कर्मचारियो को स्टार लगा कर प्रमोट किया। इस मौके पर फगवाड़ा के सीआइए में तैनात हेड कांस्टेबल निर्मल सिंह की बढिय़ा सेवाओं के चलते पदोन्नत कर एएसआई का स्टार लगा कर प्रमोट किया। इस मैके पर एसपीडी कपूरथला मनप्रीत सिंह ढिल्लो,डीएसपीडी विशालजीत,डीएसपी मुख्तियार राय, डीएसपी कपूरथला कपूरथला हरिंद्र सिंह, इंस्पेक्टर सीआईऐ कपूरथला बलविंद्र सिंह, एसएचओ ढिलवां व अन्य मौजूद थे।--------------निर्मल सिंह को स्टार लगा कर सम्मानित करते हुए एसएसपी कपूरथला सतिंद्र सिंह व अन्य

Wednesday, March 11, 2020

ਮਹਾਰਾਜਾ ਜੀ ਨੂੰ ਜਨਮ ਦਿਨ ਮੁਬਾਰਕ : ਪੱਲੀ ਝਿੱਕੀ ਬੰਗਾ 11ਮਾਰਚ (ਮਨਜਿੰਦਰ ਸਿੰਘ ) ਬੰਗਾ ਦੇ ਹਲਕਾ ਇੰਚਾਰਜ ਅਤੇ ਜਿਲਾ ਐਸ ਬੀ ਐਸ ਨਗਰ ਦੇ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ ਨੇ ਮੁਖ ਮੰਤਰੀ ਪੰਜਾਬ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਹਾੜੇ ਦੀ ਵਧਾਈ ਦਿਤੀ | ਇਕ ਵਾਰਤਾ ਦੌਰਾਨ ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਇਕ ਸੱਚੇ ਲੀਡਰ ਹਨ ਅਤੇ ਇਕ ਸੱਚਾ ਲੀਡਰ ਸਿਰਫ ਵਰਕਰਾਂ ਦੀ ਫੌਜ ਹੀ ਨਹੀਂ ਬਣਾਉਦਾ, ਲੀਡਰ ਵੀ ਬਨਾਉਂਦਾ ਹੈ ਅੱਜ ਜਿਸ ਮੁਕਾਮ ਦਾ ਲੀਡਰ ਮੈਂ ਹਾਂ ਇਹ ਮਹਾਰਾਜਾ ਜੀ ਦੇ ਅਸ਼ੀਰਵਾਦ ਸਦਕਾ ਹੀ ਹੈ ਜਿੰਨਾ ਨੇ ਮੇਰੀ ਸਚੀ ਅਤੇ ਮਿਹਨਤੀ ਲੱਗਣ ਨੂੰ ਪਛਾਣਿਆ | ਇਸ ਮੌਕੇ ਮੋਹਨ ਸਿੰਘ ਬੰਗਾ ਸਾਬਕਾ ਐਮ ਐਲ ਏ ਦਰਵਜੀਤ ਸਿੰਘ ਪੂਨੀਆ ਚੇਅਰਮੈਨ ਮਾਰਕੀਟ ਕਮੇਟੀ, ਰਾਜਨ ਅਰੋੜਾ ਯੂਥ ਪ੍ਰਧਾਨ, ਰਘਵੀਰ ਸਿੰਘ ਬਿੱਲਾ, ਰੇਸ਼ਮ ਸਿੰਘ ਘੁੰਮਣ, ਹਰਪ੍ਰੀਤ ਸਿੰਘ ਅਤੇ ਚੇਨ ਰਾਮ ਪੰਚ ਨੇ ਵੀਂ ਮਹਾਰਾਜਾ ਜੀ ਨੂੰ ਵਧਾਈ ਦਿਤੀ |

ਜੈਨ ਮਾਡਲ ਸਕੂਲ ਬੰਗਾ ਦਾ ਸਲਾਨਾ ਨਤੀਜਾ ਰਿਹਾ ਸ਼ਾਨਦਾਰ :- ਬੰਗਾ, 11ਮਾਰਚ (ਮਨਜਿੰਦਰ ਸਿੰਘ ) ਸਵਾਮੀ ਰੂਪ ਚੰਦ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਬੰਗਾ ਦਾ ਸਾਲਾਨਾ ਨਤੀਜਾ ਐਲਾਨ ਕੀਤਾ ਗਿਆ ਜ਼ੋ ਕੀ ਬਹੁਤ ਹੀ ਸ਼ਾਨਦਾਰ ਰਿਹਾ ਇਸ ਦਾ ਖੁਲਾਸਾ ਕਰਦਿਆਂ ਸਕੂਲ ਪ੍ਰਿੰਸੀਪਲ ਮੈਡਮ ਮੰਜੂ ਮੋਹਨ ਬਾਲਾ ਨੇ ਬੱਚਿਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਆ | ਉਨ੍ਹਾਂ ਦੱਸਿਆ ਕਿ ਸਕੂਲ ਦੀ ਮੈਨਜਿੰਗ ਕਮੇਟੀ ਦੇ ਚੇਅਰਮੈਨ ਜੇ ਡੀ ਜੈਨ, ਪ੍ਰਧਾਨ ਕਮਲ ਜੈਨ, ਵਾਇਸ ਪ੍ਰਧਾਨ ਅਰਪਣ ਜੈਨ, ਸਕੂਲ ਮੈਨੇਜਰ ਸੰਜੀਵ ਜੈਨ ਅਤੇ ਰੋਹਿਤ ਜੈਨ ਵਲੋਂ ਬੱਚਿਆਂ ਨੂੰ ਵਧਾਈ ਦਿਤੀ ਗਈ ਅਤੇ ਹੋਣਹਾਰ ਵਿਦਿਆਥੀਆਂ ਨੂੰ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ | ਇਸ ਪ੍ਰੋਗਰਾਮ ਦੀ ਤਿਆਰੀ ਮੈਡਮ ਗੁਰਪ੍ਰੀਤ ਕੌਰ, ਮੈਡਮ ਤਲਜੀਤ,ਮਾਸਟਰ ਸੁਖਵਿੰਦਰ ਅਤੇ ਮਾਸਟਰ ਪ੍ਰਵੀਨ ਵਲੋਂ ਕਰਾਈ ਗਈ |

ਬੇਰੋਜਗਾਰ ਅਧਿਆਪਕਾ ਤੇ ਲਾਠੀਚਾਰਜ ਨਿੰਦਣਯੋਗ :ਬਲਵੰਤ ਲਾਦੀਆ ਬੰਗਾ 11ਮਾਰਚ,(ਮਨਜਿੰਦਰ ਸਿੰਘ ) ਪੰਜਾਬ ਏਕਤਾ ਪਾਰਟੀ ਦੇ ਜਿਲਾ ਐਸ ਬੀ ਐਸ ਨਗਰ ਦੇ ਜਿਲਾ ਪ੍ਰਧਾਨ ਬਲਵੰਤ ਸਿੰਘ ਲਾਦੀਆ ਨੇ ਇਕ ਵਾਰਤਾ ਦੌਰਾਨ ਕਿਹਾ ਕਿ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ ਬੇਰੋਜਗਾਰ ਈ ਟੀ ਟੀ ਅਤੇ ਟੇਟ ਪਾਸ ਅਧਿਆਪਕਾ ਤੇ ਪੁਲਿਸ ਕੋਲੋਂ ਕਰਾਇਆ ਗਿਆ ਲਾਠੀ ਚਾਰਜ ਬਹੁਤ ਹੀ ਨਿੰਦਣਯੋਗ ਹੈ | ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੇਰੋਜਗਾਰਾ ਨੂੰ ਨੌਕਰੀ ਦੇਣ ਦੇ ਬਜਾਏ ਉਨ੍ਹਾਂ ਨੂੰ ਬੇਇਜਤ ਅਤੇ ਜਲੀਲ ਕਰ ਰਹੇ ਹਨ ਜ਼ੋ ਵਾਦੇ ਕਰ ਕੇ ਕਾਂਗਰਸ ਸਰਕਾਰ ਸਤਾ ਵਿੱਚ ਆਈ ਸੀ ਪਰ ਤਿਨ ਸਾਲ ਬੀਤ ਜਾਣ ਤਕ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਇਸ ਤੋ ਇਹ ਸਾਬਤ ਹੁੰਦਾ ਹੈ ਕਿ ਕੈਪਟਨ ਦੀ ਕਾਂਗਰਸ ਸਰਕਾਰ ਹਰ ਫਰੰਟ ਤੇ ਫੇਲ ਹੋ ਚੁਕੀ ਹੈ | ਹੁਣ ਲੋਕ 2022 ਵਿੱਚ ਕਾਂਗਰਸ ਨੂੰ ਸਬਕ ਸਿਖਾਉਣ ਲਈ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ |

Wednesday, March 4, 2020

ਆਈ ਟੀ ਆਈ ਤੇ ਖੇਤੀਬਾੜੀ ਕਾਲਜ ਤੋਂ ਬਾਅਦ ਬਲਾਚੌਰ ਨੂੰ ਮਿਲੇ ਦੋ ਹੋਰ ਤੋਹਫ਼ੇਸਤਿਗੁਰੂ ਬ੍ਰਹਮ ਸਾਗਰ ਮਹਾਰਾਜ ਭੂਰੀ ਵਾਲਿਆਂ ਦੁਆਰਾ ਮਾਲੇਵਾਲ ਸਥਾਪਿਤ ਸਰੋਵਰ ਨੂੰ ਵਿਰਾਸਤੀ ਮਹੱਤਵ ਵਜੋਂ ਸਾਂਭ-ਸੰਭਾਲ ਲਈ ਦੋ ਕਰੋੜ ਦੇ ਬਜਟ ਦਾ ਐਲਾਨਕਾਠਗੜ੍ਹ ਮਿਨੀ ਪੀ ਐਚ ਸੀ ਦਾ ਦਰਜਾ ਵਧਾ ਕੇ ਸੀ ਐਚ ਸੀ ਕਰਨ ਦਾ ਐਲਾਨਐਮ ਐਲ ਏ ਮੰਗੂਪੁਰ ਵੱਲੋਂ ਬਜਟ ’ਤੇ ਭਾਸ਼ਨ ਦੌਰਾਨ ਸਰਕਾਰ ਦਾ ਧੰਨਵਾਦਬਲਾਚੌਰ, 3 ਮਾਰਚ-ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਬਜਟ ਸੈਸ਼ਨ ਦੌਰਾਨ ਬਲਾਚੌਰ ਵਿਧਾਨ ਸਭਾ ਹਲਕੇ ਨੂੰ ਆਈ ਟੀ ਆਈ ਅਤੇ ਖੇਤੀਬਾੜੀ ਕਾਲਜ ਦੇ ਤੋਹਫ਼ੇ ਮਿਲਣ ਬਾਅਦ ਅੱਜ ਹੋਰ ਦੋ ਵੱਡੀਆਂ ਪ੍ਰਾਪਤੀਆਂ ਹੋਈਆਂ। ਬਲਾਚੌਰ ਦੇ ਵਿਧਾਇਕ ਚੌ. ਦਰਸ਼ਨ ਲਾਲ ਮੰਗੂਪੁਰ ਨੇ ਅੱਜ ਫ਼ੋਨ ’ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਵਿਧਾਨ ਸਭਾ ’ਚ ਹਲਕੇ ਦੇ ਪਿੰਡ ਮਾਲੇਵਾਲ ਕੰਢੀ ਵਿਖੇ ਸਤਿਗੁਰੂ ਬ੍ਰਹਮ ਸਾਗਰ ਜੀ ਮਹਾਰਾਜ ਵਾਲਿਆਂ ਦੁਆਰਾ ਸਥਾਪਿਤ ਸਰੋਵਰ ਦੇ ਵਿਰਾਸਤੀ ਮਹੱਤਵ ਨੂੰ ਮੁੱਖ ਰੱਖਦਿਆਂ ਇਸ ਦੀ ਸਾਂਭ-ਸੰਭਾਲ ਅਤੇ ਨਵੀਨੀਕਰਣ ਲਈ 2 ਕਰੋੜ ਰੁਪਏ ਦੀ ਰਾਸ਼ੀ ਰਾਖਵੀਂ ਕਰਨ ਬਾਰੇ ਕੀਤੇ ਮਹੱਤਵਪੂਰਣ ਐਲਾਨ ਕੀਤਾ ਗਿਆ। ਵਿਧਾਇਕ ਚੌ. ਮੰਗੂਪੁਰ ਅਨੁਸਾਰ ਉਨ੍ਹਾਂ ਵੱਲੋਂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਜੀ ਭੂਰੀ ਵਾਲਿਆਂ ਦੇ ਆਸ਼ੀਰਵਾਦ ਨਾਲ ਪੰਜਾਬ ਸਰਕਾਰ ਦੇ ਸੈਰ ਸਪਾਟਾ ਤੇ ਸਭਿਆਚਾਰਕ ਵਿਭਾਗ ਨੂੰ ਨੂੰ ਇਸ ਪਵਿੱਤਰ ਸਰੋਵਰ ਦੀ ਇਤਿਹਾਸਕ ਮਹੱਤਤਾ ਦੇ ਮੱਦੇਨਜ਼ਰ ਸਾਂਭ-ਸੰਭਾਲ ਲਈ ਇਸ ਦੇ ਸੁੰਦਰੀਕਰਨ ਅਤੇ ਨਵੀਨੀਕਰਣ ਦਾ ਪ੍ਰਾਜੈਕਟ ਉਲੀਕਣ ਦੀ ਬੇਨਤੀ ਕੀਤੀ ਸੀ। ਉਨ੍ਹਾਂ ਵਿੱਤ ਮੰਤਰੀ ਵੱਲੋਂ ਇਸ ਪ੍ਰਾਜੈਕਟ ਲਈ ਦੋ ਕਰੋੜ ਦੀ ਰਾਸ਼ੀ ਐਲਾਨਣ ਦਾ ਧੰਨਵਾਦ ਕਰਦਿਆਂ ਸੈਰ ਸਪਾਟਾ ਤੇ ਸਭਿਆਚਾਰਕ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵੱਲੋਂ ਪ੍ਰਾਜੈਕਟ ਨੂੰ ਮਨਜੂਰ ਕਰਨ ਲਈ ਦਿਖਾਈ ਫ਼ਰਾਖ਼ਦਿਲੀ ਦਾ ਵੀ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਵੱਲੋਂ ਬਜਟ ਸੈਸ਼ਨ ਦੌਰਾਨ ਵਿਧਾਇਕ ਚੌ. ਦਰਸ਼ਨ ਲਾਲ ਮੰਗੂਪੁਰ ਵੱਲੋਂ ਬਲਾਚੌਰ ਦੇ ਕਾਠਗੜ੍ਹ ਇਲਾਕੇ ’ਚ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਰੱਖੀ ਮੰਗ ’ਤੇ ਭਰਪੂਰ ਹੁੰਗਾਰਾ ਦਿੰਦਿਆਂ ਕਾਠਗੜ੍ਹ ਦੀ ਮਿਨੀ ਪੀ ਐਚ ਸੀ ਨੂੰ ਸੀ ਐਚ ਸੀ (ਕਮਿਊਨਿਟੀ ਹੈਲਥ ਸੈਂਟਰ) ਦਾ ਦਰਜਾ ਦੇਣ ਦਾ ਵੀ ਐਲਾਨ ਕੀਤਾ ਗਿਆ। ਵਿਧਾਇਕ ਚੌ. ਦਰਸ਼ਨ ਲਾਲ ਮੰਗੂਪੁਰ ਜਿਨ੍ਹਾਂ ਨੇ ਅੱਜ ਵਿਧਾਨ ਸਭਾ ’ਚ ਬਜਟ ’ਤੇ ਚਰਚਾ ’ਚ ਭਾਗ ਲੈਂਦਿਆਂ, ਪੰਜਾਬ ਸਰਕਾਰ ਵੱਲੋਂ ਰਾਜ ਦੀ ਨਿਘਰੀ ਆਰਥਿਕਤਾ ਨੂੰ ਮੁੜ ਤੋਂ ਪੈਰਾਂ ਸਿਰ ਕਰਨ ਅਤੇ ਰਾਜ ਦੇ ਹਰੇਕ ਵਰਗ ਨੂੰ ਬਰਾਬਰ ਦੀ ਪ੍ਰਤੀਨਿਧਤਾ ਦੇਣ ’ਤੇ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਉੱਥੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੰਜਾਬ ਵਿੱਤੀ ਪੱਖੋਂ ਮਜ਼ਬੂਤ ਕਰਨ ਲਈ ਉਨ੍ਹਾਂ ਵੱਲੋਂ ਲਗਾਤਾਰ ਕੀਤੀ ਮੇਹਨਤ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਨੇ ਬਜਟ ’ਤੇ ਭਾਸ਼ਨ ਦਿੰਦਿਆਂ ਬਲਾਚੌਰ ਵਿਧਾਨ ਸਭਾ ਹਲਕੇ ਨੂੰ ਆਈ ਟੀ ਆਈ ਦੇਣ, ਖੇਤੀਬਾੜੀ ਕਾਲਜ ਦੇਣ, ਮਿਨੀ ਪੀ ਐਚ ਸੀ ਕਾਠਗੜ੍ਹ ਨੂੰ ਸੀ ਐਚ ਸੀ ਦਾ ਦਰਜਾ ਦੇਣ, ਸਤਿਗੁਰੂ ਬ੍ਰਹਮ ਸਾਗਰ ਜੀ ਮਹਾਰਾਜ ਵਾਲਿਆਂ ਦੁਆਰਾ ਸਥਾਪਿਤ ਸਰੋਵਰ ਦੀ ਵਿਰਾਸਤੀ ਦਿੱਖ ਨੂੰ ਸੰਭਾਲਣ ਤੇ ਸੁੰਦਰੀਕਰਨ ਦਾ ਪ੍ਰਾਜੈਕਟ ਐਲਾਨਣ ਅਤੇ ਬੰਗਾ ਤੋਂ ਸ੍ਰੀ ਆਨੰਦਪੁਰ ਸਾਹਿਬ ਦਾ ਨਾਮਕਰਣ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ’ਤੇ ਕਰਕੇ ਇਸ ਦੇ ਚਹੁੰਮਾਰਗੀਕਰਣ ਨੂੰ ਮਨਜੂਰੀ ਦੇਣਣ ਲਈ ਧੰਨਵਾਦ ਵੀ ਕੀਤਾ।ਫ਼ੋਟੋ ਕੈਪਸ਼ਨ: ਐਮ ਐਲ ਏ ਬਲਾਚੌਰ ਚੌ. ਦਰਸ਼ਨ ਲਾਲ ਮੰਗੂਪੁਰ ਵਿਧਾਨ ਸਭਾ ’ਚ ਬਜਟ ’ਤੇ ਭਾਸ਼ਨ ਦਿੰਦੇ ਹੋਏ।

Tuesday, March 3, 2020

11ਵੀਂ ਕੌਮੀ ਪਸ਼ੂਧੰਨ ਚੈਂਪੀਅਨਸ਼ਿਪ ਵਿੱਚ ਚੇਅਰਮੈਨ ਭਾਨਮਜਾਰਾ ਦੀ ਜਰਸੀ ਗਾਂ ਨੇ ਜਿਤਿਆ ਪਹਿਲਾ ਇਨਾਮ : ਨਵਾਂਸ਼ਹਿਰ 3 ਮਾਰਚ (ਮਨਜਿੰਦਰ ਸਿੰਘ ) 11ਵੀਂ ਕੌਮੀ ਪਸ਼ੂਧੰਨ ਚੈਂਪੀਅਨਸ਼ਿਪ ਵਿੱਚ ਮਾਰਕੀਟ ਕਮੇਟੀ ਚੇਅਰਮੈਨ ਚਮਨ ਸਿੰਘ ਭਾਨਮਜਾਰਾ ਦੀ ਜਰਸੀ ਗਾਂ ਨੇ 39ਕਿਲੋ 150ਗ੍ਰਾਮ ਦੁੱਧ ਦੇ ਕੇ 1. 5 ਲੱਖ ਦਾ ਪਹਿਲਾ ਇਨਾਮ ਹਾਸਲ ਕੀਤਾ| ਇਸ ਗੱਲ ਦਾ ਪ੍ਰਗਟਾਵਾ ਇਕ ਵਾਰਤਾ ਦੌਰਾਨ ਕਰਦਿਆਂ ਭਾਨਮਜਾਰਾ ਨੇ ਦੱਸਿਆ ਕਿ ਇਹ ਚੈਂਪੀਅਨਸ਼ਿਪ ਪੰਜਾਬ ਦੇ ਇਤਿਹਾਸਿਕ ਸ਼ਹਿਰ ਬਟਾਲਾ ਵਿਖੇ ਹੋਈ ਜਿਸ ਮੌਕੇ ਪੰਜਾਬ ਸਰਕਾਰ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜੇਤੂਆਂ ਨੂੰ ਸਨਮਾਨਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਵਧੀਆਂ ਨਸਲ ਦੇ ਪਸ਼ੂ ਪਾਲਣ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਸੂਬੇ ਦੀ ਕਿਸਾਨੀ ਅਤੇ ਜਵਾਨੀ ਨੂੰ ਬਚਾਉਣ ਲਈ ਵਚਨਬੰਦ ਹੈ |ਇਸ ਮੌਕੇ ਸੀਨੀਅਰ ਕਾਂਗਰਸ ਲੀਡਰ ਰਾਣਾ ਕੁਲਦੀਪ ਸਿੰਘ ਜਾਡਲਾ, ਮਨਜਿੰਦਰ ਸਿੰਘ ਬੁਲਾਰਾ ਪੰਜਾਬ ਹਿਊਮਨ ਰਾਈਟ ਮੰਚ , ਜਰਨੈਲ ਸਿੰਘ ਬਡਵਾਲ, ਇਕਬਾਲ ਸਿੰਘ ਬੀਰੋਵਾਲ, ਮੋਹਿੰਦਰਪਾਲ ਸਿੰਘ ਖਾਲਸਾ, ਸੁਰਿੰਦਰ ਸਿੰਘ ਕਿਸ਼ਨਪੁਰਾ ਅਤੇ ਗੋਪਾਲ ਸਿੰਘ ਲੰਗੜੋਆ ਆਦਿ ਨੇ ਭਾਨਮਜਾਰਾ ਨੂੰ ਵਧਾਈ ਦਿਤੀ |

संयुक्ता किसान मोर्चा डी सी साहिब के माध्यम से पंजाब के मुख्यमंत्री को मांग पत्र सौपा। पठानकोट 17 जून दीपक भंडारी :- यूनाइटेड किसान मोर्चा पंजाब के निर्णय अनुसार किसान जत्थेबंदियों, जम्हूरी किसान सभा पंजाब, कीर्ति किसान यूनियन पंजाब, भारती किसान यूनियन, कुल हिंद किसान सभा सभर, बलवंत घोह, बलदेव राज भोआ श्री मुख्तियार के नेता सिंह, श्री केवल सिंह कांग, श्री सत्य देव सैनी ने आज किसानों की एक सभा का नेतृत्व किया, मोर्चा के निर्णय के अनुसार, उसी क्रम में, जिला पठानकोट के डी सी साहिब के माध्यम से पंजाब के मुख्यमंत्री को एक ज्ञापन सौंपा गया। नेताओं ने एक संयुक्त बयान में कहा कि हम, संयुक्त किसान मोर्चा से जुड़े पंजाब के 22 किसान संगठनों ने, पंजाब सरकार से किसानों की शिकायतों के तत्काल निवारण के लिए निम्नलिखित मांगों को तुरंत हल करने की मांग की। पंजाब सरकार द्वारा मक्का की खरीद की घोषणा को केंद्र द्वारा निर्धारित एमएसपी के अनुसार खरीद कर मंडियों में लागू किया जाना चाहिए। चारा, चारा प्रति एकड़ की तत्काल खरीद सुनिश्चित करना, 5 क्विंटल कोटा तय करना, चारे की खरीद सुनिश्चित करना और चारे की खरीद सुनिश्चित करना. गन्ना मिल के लिए किसानों को 900 करोड़ रुपये का पिछला ब्याज तत्काल भुगतान किया जाए। पंजाब के सभी इलाकों में सूई, पुलिया और एक्वाडक्ट्स को निकाल कर तुरंत चलाया जाए।